30 ਜਨਵਰੀ ਨੂੰ ਵਿਧਾਨ ਸਭਾ ਚੋਣਾਂ ਤੋਂ
ਬਾਅਦ ਇਸਦੇ ਨਤੀਜੇ 6 ਮਾਰਚ ਨੂੰ ਆਉਣੇ
ਹਨ ਪਰ ਇਸ ਵਿਚਕਾਰ ਕਿਸ ਸੀਟ ਤੋਂ ਕਿਸ
ਪਾਰਟੀ ਦਾ ਉਮੀਦਵਾਰ ਜਿੱਤੇਗਾ ਇਸ
ਸਬੰਧੀ ਸੱਟੇ ਦਾ ਬਾਜ਼ਾਰ ਗਰਮ ਹੈ ਅਤੇ ਇਸ
ਤੋਂ ਇਲਾਵਾ ਪੰਜਾਬ ਵਿਚ ਕਿਸ
ਪਾਰਟੀ ਦੀ ਸਰਕਾਰ ਬਣੇਗੀ ਉਸ
ਸਬੰਧੀ ਵੀ ਕਰੋੜਾਂ ਰੁਪਏ ਦਾ ਸੱਟਾ ਲੱਗ
ਰਿਹਾ ਹੈ। ਸੱਟੇਬਾਜ਼ਾਂ ਦੀ ਨਜ਼ਰ ਵਿਚ ਪੰਜਾਬ
ਵਿਚ ਕਾਂਗਰਸ ਦੀ ਸਰਕਾਰ ਬਣਨ ਦੇ
ਆਸਾਰ ਹਨ ਅਤੇ ਇਸ ਪਾਰਟੀ ਨੂੰ 60 ਤੇ
65 ਦੇ ਵਿਚਕਾਰ ਸੀਟਾਂ ਮਿਲਣ ਦੀ ਉਮੀਦ
ਹੈ ਜਦਕਿ ਅਕਾਲੀ-ਭਾਜਪਾ ਗਠਜੋੜ ਨੂੰ
ਸੱਟੇਬਾਜ਼ 50 ਸੀਟਾਂ ਦੇ ਰਹੇ ਹਨ। ਪੰਜਾਬ
ਵਿਚ ਕਾਂਗਰਸ ਸਰਕਾਰ ਬਣਨ ਤੇ
ਸੱਟੇਬਾਜ਼ਾਂ ਵਲੋਂ ਕੱਢਿਆ ਗਿਆ ਭਾਅ 1
ਹਜ਼ਾਰ ਨਾਲ ਕੇਵਲ 500 ਰੁਪਏ
ਦਿੱਤਾ ਜਾਵੇਗਾ ਜਦਕਿ ਅਕਾਲੀ-
ਭਾਜਪਾ ਗਠਜੋੜ ਦਾ ਭਾਅ 1 ਹਜ਼ਾਰ ਨਾਲ
2500 ਰੁਪਏ ਦਿੱਤਾ ਜਾ ਰਿਹਾ ਹੈ। ਇਸ ਤੋਂ
ਇਲਾਵਾ ਲੁਧਿਆਣਾ ਜ਼ਿਲੇ ਦੀਆਂ 14
ਸੀਟਾਂ 'ਤੇ ਵੀ ਕਰੋੜਾਂ ਰੁਪਏ ਦਾ ਸੱਟਾ ਲੱਗ
ਰਿਹਾ ਹੈ ਅਤੇ ਸ਼ਰਤਾਂ ਲਾਉਣ ਦੇ ਸ਼ੌਕੀਨ
ਸ਼ਹਿਰੀ ਸੀਟਾਂ 'ਤੇ ਜ਼ਿਆਦਾ ਸੱਟਾ ਲਗਾ ਰਹੇ
ਹਨ। ਲੁਧਿਆਣਾ ਸ਼ਹਿਰ ਦੇ ਵਿਧਾਨ
ਸਭਾ ਹਲਕਾ ਲੁਧਿਆਣਾ ਪੱਛਮੀ ਦੀ ਗੱਲ
ਕਰੀਏ ਤਾਂ ਇੱਥੋਂ ਮੁਕਾਬਲੇ ਵਿਚ ਕਾਂਗਰਸ ਦੇ
ਉਮੀਦਵਾਰ ਕੌਂਸਲਰ ਆਸ਼ੂ ਤੇ ਭਾਜਪਾ ਦੇ
ਉਮੀਦਵਾਰ ਪ੍ਰੋ. ਰਜਿੰਦਰ ਭੰਡਾਰੀ ਹਨ ਤੇ
ਸੱਟੇਬਾਜ਼ਾਂ ਦੀ ਨਜ਼ਰ ਵਿਚ ਕੌਂਸਲਰ ਆਸ਼ੂ
ਦੀ ਜਿੱਤ ਇੱਥੋਂ ਨਿਸ਼ਚਿਤ ਹੈ ਇਸ ਲਈ ਉਹ
ਆਸ਼ੂ ਦੀ ਜਿੱਤ 'ਤੇ ਸੱਟਾ ਲਾਉਣ ਨੂੰ ਤਿਆਰ
ਨਹੀਂ ਪਰ ਜੇਕਰ ਉਸਦੀ ਕੋਈ ਹਾਰ 'ਤੇ
ਸੱਟਾ ਲਗਾਉਂਦਾ ਹੈ ਤਾਂ ਉਸਨੂੰ ਇਕ ਹਜ਼ਾਰ ਦੇ
ਬਦਲੇ 5 ਹਜ਼ਾਰ ਤੱਕ ਦੇਣ ਨੂੰ ਤਿਆਰ ਹਨ।
ਇਸ ਤੋਂ ਇਲਾਵਾ ਵਿਧਾਨ
ਸਭਾ ਹਲਕਾ ਆਤਮ ਨਗਰ ਵਿਚ ਵੀ ਆਜ਼ਾਦ
ਉਮੀਦਵਾਰ ਸਿਮਰਨਜੀਤ ਸਿੰਘ ਬੈਂਸ ਸਭ ਤੋਂ
ਅੱਗੇ ਹੈ। ਸੱਟੇਬਾਜ਼ਾਂ ਵਲੋਂ ਉਸਦਾ ਭਾਅ ਇਕ
ਹਜ਼ਾਰ ਰੁਪਏ ਦੇ ਬਦਲੇ 500 ਰੁਪਏ ਅਤੇ
ਦੂਸਰੇ ਨੰਬਰ 'ਤੇ ਅਕਾਲੀ ਦਲ ਦੇ
ਉਮੀਦਵਾਰ ਹੀਰਾ ਸਿੰਘ ਗਾਬੜੀਆਂ ਦੀ ਜਿੱਤ
'ਤੇ 1000 ਰੁਪਏ ਦੇ ਬਦਲੇ 1250
ਰੁਪਏ ਤੇ ਕਾਂਗਰਸ ਦੇ ਉਮੀਦਵਾਰ ਮਲਕੀਤ
ਸਿੰਘ ਬੀਰਮੀ ਦੀ ਜਿੱਤ ਤੇ 1000 ਰੁਪਏ ਦੇ
ਬਦਲੇ 2000 ਰੁਪਏ ਦੇਣ ਨੂੰ ਤਿਆਰ ਹਨ।
ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ ਦਲ
ਦੇ ਹਾਕਮ ਸਿੰਘ ਗਿਆਸਪੁਰਾ, ਆਜ਼ਾਦ
ਉਮੀਦਵਾਰ ਬਲਵਿੰਦਰ ਸਿੰਘ ਬੈਂਸ ਤੇ
ਕਾਂਗਰਸ ਪਾਰਟੀ ਦੇ ਉਮੀਦਵਾਰ
ਪੱਪੀ ਪਰਾਸ਼ਰ ਦੀ ਜਿੱਤ ਦਾ ਭਾਅ
ਸੱਟੇਬਾਜ਼ਾਂ ਵਲੋਂ ਬਰਾਬਰ ਹੈ।
ਲੁਧਿਆਣਾ ਪੂਰਬੀ ਤੋਂ ਸੱਟੇਬਾਜ਼
ਅਕਾਲੀ ਉਮੀਦਵਾਰ ਰਣਜੀਤ ਸਿੰਘ ਢਿੱਲੋਂ
ਦਾ ਪੱਲੜਾ ਭਾਰੀ ਮੰਨਦੇ ਹਨ ਤੇ ਉਸਦੀ ਜਿੱਤ
'ਤੇ 1 ਹਜ਼ਾਰ ਬਦਲੇ 750 ਰੁਪਏ ਅਤੇ
ਕਾਂਗਰਸ ਦੇ ਉਮੀਦਵਾਰ ਗੁਰਮੇਲ ਸਿੰਘ
ਪਹਿਲਵਾਨ ਦੀ ਜਿੱਤ ਦੀ ਸੂਰਤ ਵਿਚ 1
ਹਜ਼ਾਰ ਬਦਲੇ 1250 ਰੁਪਏ ਦਾ ਭਾਅ
ਰੱਖਿਆ ਗਿਆ ਹੈ। ਇਸ ਤੋਂ
ਇਲਾਵਾ ਲੁਧਿਆਣਾ ਸੈਂਟਰਲ ਤੋਂ ਭਾਜਪਾ ਦੇ
ਉਮੀਦਵਾਰ ਸੱਤਪਾਲ ਗੋਸਾਈਂ ਅਤੇ ਕਾਂਗਰਸ
ਦੇ ਉਮੀਦਵਾਰ ਡਾਬਰ ਦੀ ਜਿੱਤ ਦਾ ਰੇਟ
ਵੀ ਸੱਟੇਬਾਜ਼ਾਂ ਵਲੋਂ ਬਰਾਬਰ ਹੈ। ਸਾਊਥ
ਸਿਟੀ ਤੋਂ ਕਾਂਗਰਸ ਦੇ ਉਮੀਦਵਾਰ ਰਾਕੇਸ਼
ਪਾਂਡੇ ਅਤੇ ਅਕਾਲੀ ਦਲ ਦੇ ਉਮੀਦਵਾਰ
ਬਾਂਸਲ, ਵਿਧਾਨ ਸਭਾ ਹਲਕਾ ਗਿੱਲ ਤੋਂ
ਕਾਂਗਰਸ ਦੇ ਉਮੀਦਵਾਰ ਮਲਕੀਤ ਸਿੰਘ
ਦਾਖਾ ਤੇ ਅਕਾਲੀ ਦਲ ਦੇ ਉਮੀਦਵਾਰ
ਦਰਸ਼ਨ ਸਿੰਘ ਸ਼ਿਵਾਲਿਕ, ਵਿਧਾਨ
ਸਭਾ ਹਲਕਾ ਦਾਖਾ ਤੋਂ ਅਕਾਲੀ ਦਲ ਦੇ
ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਤੇ
ਕਾਂਗਰਸ ਦੇ ਉਮੀਦਵਾਰ ਜੱਸੀ ਖੰਗੂੜਾ,
ਹਲਕਾ ਸਾਹਨੇਵਾਲ ਤੋਂ ਕਾਂਗਰਸ ਦੇ
ਉਮੀਦਵਾਰ ਵਿਕਰਮ ਸਿੰਘ ਬਾਜਵਾ ਤੇ
ਅਕਾਲੀ ਦਲ ਦੇ ਉਮੀਦਵਾਰ ਸ਼ਰਨਜੀਤ
ਸਿੰਘ ਢਿੱਲੋਂ ਦੀ ਜਿੱਤ ਤੇ ਸਟੇਬਾਜ਼ਾਂ ਵਲੋਂ ਭਾਅ
ਬਰਾਬਰ ਰੱਖਿਆ ਗਿਆ ਹੈ। ਵਿਧਾਨ
ਸਭਾ ਹਲਕਾ ਖੰਨਾ ਤੋਂ ਗੁਰਕੀਰਤ ਸਿੰਘ
ਕੋਟਲੀ ਦੀ ਜਿੱਤ 'ਤੇ 1 ਹਜ਼ਾਰ ਰੁਪਏ ਨਾਲ
750 ਰੁਪਏ ਤੇ
ਬਾਕੀ ਉਮੀਦਵਾਰਾਂ ਦੀ ਜਿੱਤ 'ਤੇ 1 ਹਜ਼ਾਰ
ਰੁਪਏ ਨਾਲ 1250 ਰੁਪਏ ਦਾ ਰੇਟ ਹੈ।
ਵਿਧਾਨ ਸਭਾ ਹਲਕਾ ਜਗਰਾਓਂ ਤੇ ਵਿਧਾਨ
ਸਭਾ ਹਲਕਾ ਸਮਰਾਲਾ ਵੀ ਸੱਟੇਬਾਜ਼ਾਂ ਦੀ
ਨਜ਼ਰ ਵਿਚ ਕਾਂਗਰਸ
ਦਾ ਪੱਲੜਾ ਭਾਰੀ ਦੱਸਿਆ ਗਿਆ ਹੈ।
ਹਲਕਾ ਪਾਇਲ ਅਤੇ ਹਲਕਾ ਰਾਏਕੋਟ ਵਿਚ
ਸੱਟੇਬਾਜ਼ ਸ਼੍ਰੋਮਣੀ ਅਕਾਲੀ ਦਲ ਦੇ
ਉਮੀਦਵਾਰ ਚਰਨਜੀਤ ਸਿੰਘ ਅਟਵਾਲ ਅਤੇ
ਵਿਕਰਮਜੀਤ ਸਿੰਘ
ਖਾਲਸਾ ਦਾ ਪੱਲੜਾ ਭਾਰੀ ਦੱਸ ਰਹੇ ਹਨ।
ਉਮੀਦਵਾਰਾਂ ਦੀ ਹਾਰ ਜਿੱਤ ਨੂੰ ਲੈ ਕੇ
ਲੁਧਿਆਣਾ ਸ਼ਹਿਰ ਦੀਆਂ ਸੀਟਾਂ 'ਤੇ
ਜ਼ਿਆਦਾ ਸੱਟਾ ਲੱਗ ਰਿਹਾ ਹੈ ਤੇ
ਕਰੋੜਾਂ ਰੁਪਏ ਵਿਚ ਦੱਸਿਆ ਜਾ ਰਿਹਾ ਹੈ
ਜਦਕਿ ਲੋਕਾਂ ਦਾ ਸ਼ਰਤਾਂ ਲਾਉਣ ਦਾ ਰੁਝਾਨ
ਦਿਹਾਤੀ ਸੀਟਾਂ ਵੱਲ ਘੱਟ ਹੈ। 6 ਮਾਰਚ ਨੂੰ
ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗ
ਸਕੇਗਾ ਕਿ ਸੱਟੇਬਾਜ਼ਾਂ ਦੇ ਦੱਸੇ ਜਾਂਦੇ ਰੁਝਾਨ
ਕਿੰਨੇ ਕੁ ਸੱਚ ਹੁੰਦੇ ਹਨ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment