ਦੂਰਸੰਚਾਰ ਰੈਗੁਲੇਟ੍ਰੀ ਨੇ ਅੱਜ
ਕਿਹਾ ਕਿ 8 ਕੰਪਨੀਆਂ ਨੂੰ ਦਿੱਤੇ ਗਏ 122
2ਜੀ ਲਾਇਸੈਂਸ ਰੱਦ ਕੀਤੇ ਜਾਣ ਨਾਲ
ਖਪਤਕਾਰਾਂ 'ਤੇ ਕੋਈ ਜ਼ਿਆਦਾ ਅਸਰ
ਨਹੀਂ ਹੋਵੇਗਾ, ਕਿਉਂਕਿ ਲੱਗਭਗ 95
ਫੀਸਦੀ ਖਪਤਕਾਰ ਉਨ੍ਹਾਂ ਕੰਪਨੀਆਂ ਦੇ ਹਨ
ਜਿੰਨ੍ਹਾਂ ਨੂੰ ਜਨਵਰੀ 2008 ਤੋਂ
ਪਹਿਲਾਂ ਲਾਇਸੈਂਸ ਮਿਲੇ ਹਨ।
ਟ੍ਰਾਈ ਦੇ ਪ੍ਰਮੁੱਖ ਜੇ.ਐੱਸ. ਸ਼ਰਮਾ ਨੇ
ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਲਾਗੂ
ਕੀਤਾ ਜਾਵੇਗਾ। ਲਾਇਸੈਂਸ ਰੱਦ ਹੋਣ ਨਾਲ
ਖਪਤਕਾਰ ਪ੍ਰਭਾਵਿਤ ਨਹੀਂ ਹੋਣਗੇ।
ਉਨ੍ਹਾਂ ਕਿਹਾ ਕਿ ਖਪਤਕਾਰ ਮੋਬਾਇਲ
ਪੋਰਟਾਬਿਲਟੀ (ਐੱਮ.ਐੱਨ.ਪੀ.) ਦੇ ਜ਼ਰੀਏ
ਆਪਣੇ ਨੰਬਰ ਦੀ ਵਰਤੋਂ ਕਿਸੇ ਹੋਰ
ਕੰਪਨੀ ਦੀ ਸੇਵਾ ਦੀ ਲਈ ਕਰ ਸਕਦੇ ਹਨ।
ਸ਼ਰਮਾ ਨੇ ਕਿਹਾ ਕਿ ਖਪਤਕਾਰਾਂ ਕੋਲ ਹੋਰ
ਕੰਪਨੀ ਦੀਆਂ ਸੇਵਾਵਾਂ ਲੈਣ ਦਾ ਬਦਲ ਹੈ।
ਉਨ੍ਹਾਂ ਕਿਹਾ ਕਿ ਉਹ ਕੰਪਨੀ ਸੰਚਾਲਕਾ ਨੂੰ
ਨਿਰਦੇਸ਼ ਦੇਣਗੇ ਕਿ ਉਹ ਆਪਣੇ
ਖਪਤਕਾਰਾਂ ਨੂੰ ਸੂਚਨਾ ਦੇਣ ਅਤੇ ਇਸ਼ਤਿਹਾਰ
ਕੱਢਣ।
ਜਿਨ੍ਹਾਂ ਕੰਪਨੀਆਂ ਦੇ ਲਾਇਸੈਂਸ ਰੱਦ ਹੋਏ
ਹਨ ਉਨ੍ਹਾਂ 'ਚ ਯੂਨੀਨਾਰ (ਯੂਨੀਟੇਕ ਅਤੇ
ਟੇਲੀਨਾਰ ਸੰਯੁਕਤ) ਲੂਪ ਟੈਲੀਕਾਮ,
ਸਿਸਤੇਮਾ ਸ਼ਿਆਮ (ਸ਼ਿਆਮ ਅਤੇ ਰੂਸ
ਦੀ ਸਿਸਤੇਮਾ ਸੰਯੁਕਤ), ਏਤੀਸਲਾਤ ਡੀ.ਬੀ.
(ਸਵਾਨ ਅਤੇ ਸੰਯੁਕਤ ਅਰਬ ਅਮੀਰਾਤ
ਇਕੱਠੇ), ਐੱਸ. ਟੇਲ, ਵੀਡੀਓੁਕਾਨ,
ਟਾਟਾ ਅਤੇ ਆਈਡੀਆ ਸ਼ਾਮਲ ਹਨ।
ਇਹ ਰੱਦ ਹੋਣ ਦੇ ਬਾਅਦ 500
ਮੈਗਾਹਰਡਜ਼ ਦਾ ਸਪੈਕਟ੍ਰਮ ਉਪਲਬਧ
ਹੋਵੇਗਾ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment